FAQ

PUNJABFARMER.COM ਇਕ ਇਨਕਲਾਬੀ ਕਦਮ ਹੈ ਜੋ ਪੰਜਾਬ ਦੇ ਕਿਸਾਨਾਂ ਅਤੇ ਖਪਤਕਾਰਾਂ ਦਰਮਿਆਨ ਸਿੱਧਾ ਸਬੰਧ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਕਿ ਉਹ ਸਰਕਾਰ ਦੀਆਂ ਭੈੜੀਆਂ ਨੀਤੀਆਂ ਕਾਰਨ ਬੇਵੱਸ ਨਾ ਹੋਣ ਅਤੇ ਪੰਜਾਬ ਦੀਆਂ ਅਤੇ ਉਨ੍ਹਾਂ ਦੀਆਂ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕਣ ਅਤੇ ਪੰਜਾਬ ਦੇ ਕਿਸਾਨ ਅਤੇ ਖ਼ਪਤਕਾਰ ਦੋਨੋ ਇਕ ਦੂਜੇ ਤੋਂ ਲਾਭ ਲੈ ਸਕਣ | || ਇਨਕਲਾਬ ਜ਼ਿੰਦਾਬਾਦ ||
ਜਥੇਬੰਦੀ ਦਾ ਹਿਸਾ ਬਣਨ ਲਈ ਉੱਪਰ ਸਜੇ ਹੱਥ ਇਕ ਬਟਨ ਦਿਤਾ ਗਿਆ ਹੈ , ਉਸ ਨੂੰ ਕਲਿਕ ਕਰਕੇ ਤੁਸੀਂ ਆਪਣਾ ਫੋਨ ਨੰਬਰ ਭਰੋ ਅਸੀਂ ਤੁਹਾਨੂੰ ਸੰਪਰਕ ਕਰਾਂਗੇ |
ਜੀ ਹਾਂ ਕਿਸਾਨ ਆਪਣੀ ਫਸਲ ਆਨਲਾਈਨ ਪੰਜਾਬ ਫਾਰਮਰ ਡੌਟ ਕੌਮ ਉੱਪਰ ਵੇਚ ਸਕਦਾ ਹੈ |
ਕਿਸਾਨ ਨੂੰ ਆਪਣੀ ਫਸਲ ਆਨਲਾਈਨ ਵੇਚਣ ਉੱਪਰ ਜ਼ਿਆਦਾ ਮੁਨਾਫਾ ਹੋਵੇਗਾ ਕਿਉਂਕਿ ਉਹ ਆਪਣੀ ਫਸਲ ਦਾ ਆਪ ਮੁੱਲ ਨਿਰਧਾਰਤ ਕਰੇਗਾ |
ਜੀ ਹਾਂ, ਕਿਸਾਨ ਵੀ ਇਸ ਸਾਈਟ ਤੋਂ ਕੁਝ ਵੀ ਖ਼ਰੀਦ ਸਕਦਾ ਹੈ ਜਿਵੇਂ ਕਿ ਫਲ ਸਬਜ਼ੀਆਂ ਖਾਦ ਆਦਿ |
ਜੀ ਹਾਂ, ਇਹ ਸਾਈਟ ਕਿਸਾਨ ਦੇ ਸਹਾਇਕ ਧੰਦਿਆਂ ਵਿੱਚ ਵੀ ਸਹਾਇਤਾ ਕਰਦੀ ਹੈ ਜਿਵੇਂ ਕਿ ਕਿਸਾਨ ਫਲ ਸਬਜ਼ੀਆਂ ਜਾਂ ਸ਼ਹਿਦ ਬਗੈਰਾ ਖ਼ਰੀਦ ਜਾਂ ਵੇਚ ਸਕਦਾ ਹੈ |
ਕੋਈ ਵੀ ਕਿਸਾਨ ਇਸ ਸਾਈਟ ਦੌਰਾਨ ਕਿਸੇ ਵੀ ਡਾਕਟਰ ਨਾਲ ਸੰਪਰਕ ਕਰ ਸਕਦਾ ਹੈ ਤਾਂ ਜੋ ਪਸ਼ੂ ਢਿੱਲਾ ਹੋਣ ਤੇ ਸਹੀ ਸਮੇਂ ਤੇ ਉੱਪਰ ਸਹੀ ਇਲਾਜ ਕਰਾਇਆ ਜਾ ਸਕੇ |
ਜੀ ਹਾਂ, ਕਿਸਾਨ ਇਸ ਸਾਈਟ ਉੱਪਰ ਦੁੱਧ ਦਹੀਂ ਪਨੀਰ ਖ਼ਰੀਦ ਵੀ ਸਕਦਾ ਹੈ ਤੇ ਵੇਚ ਵੀ ਸਕਦਾ ਹੈ |
ਜੀ ਹਾਂ, ਜ਼ਰੂਰ ਕੋਈ ਵੀ ਆਪਣੇ ਆਪ ਨੂੰ ਮਕੈਨਿਕ ਡ੍ਰਾਇਵਰ ਜਾਂ ਮਜ਼ਦੂਰ ਦੀਆਂ ਸੇਵਾਵਾਂ ਦੇ ਕੇ ਵਰਤ ਸਕਦਾ ਹੈ ਅਤੇ ਆਪਣਾ ਰੁਜ਼ਗਾਰ ਪਾ ਸਕਦਾ ਹੈ ਇਸ ਤੋਂ ਬਿਨਾਂ ਕਈ ਹੋਰ ਵੀ ਸੇਵਾਵਾਂ ਇਸ ਅੰਦਰ ਆਉਂਦੀਆਂ ਹਨ ਜਿਨ੍ਹਾਂ ਨੂੰ ਸਹਾਇਕ ਧੰਦਿਆਂ ਵਿੱਚ ਦੇਖਿਆ ਜਾ ਸਕਦਾ ਹੈ |
ਜੀ ਹਾਂ, ਕਿਸਾਨ ਦਾ ਟਰੈਕਟਰ ਜ਼ਿਆਦਾ ਦੇਰ ਘਰ ਹੀ ਖੜ੍ਹਦਾ ਹੈ ਅਤੇ ਸਿਰਫ਼ ਸੀਜ਼ਨ ਦੇ ਟਾਇਮ ਹੀ ਇਸ ਤੋਂ ਕੰਮ ਲਿਆ ਜਾਂਦਾ ਹੈ ਪਰ ਇਸ ਸਾਈਟ ਰਾਹੀਂ ਕਿਸਾਨ ਆਪਣੇ ਟਰੈਕਟਰ ਨੂੰ ਜਾਂ ਕਿਸੇ ਵੀ ਖੇਤੀਬਾੜੀ ਦੇ ਸੰਦ ਨੂੰ ਕਿਰਾਏ ਉੱਪਰ ਦੇ ਕੇ ਆਪਣੀ ਆਮਦਨੀ ਵਿੱਚ ਵਾਧਾ ਕਰ ਸਕਦਾ ਹੈ |
ਜੀ ਬਿਲਕੁਲ, ਜੇ ਕਿਸਾਨ ਆਪਣੀ ਸਬਜ਼ੀ ਆਦਿ ਦਾ ਰੇਟ ਪੰਜਾਹ ਰੁਪਏ ਕਿੱਲੋ ਮੰਗਦਾ ਹੈ ਅਤੇ ਬਾਅਦ ਵਿੱਚ ਰੇਟ ਵਧ ਜਾਂਦਾ ਹੈ ਤਾਂ ਕਿਸਾਨ ਆਪ ਦੀ ਸਬਜ਼ੀ ਦਾ ਰੇਟ ਆਡਿਟ ਕਰਕੇ ਵਧਾ ਜਾਂ ਘਟਾ ਸਕਦਾ ਹੈ ਅਤੇ ਮਾਰਕੀਟ ਅਨੁਸਾਰ ਸਬਜ਼ੀ ਦੇ ਮੁੱਲ ਦੀ ਮੰਗ ਕਰ ਸਕਦਾ ਹੈ |
ਪੰਜਾਬ ਫਾਰਮਰ ਡੌਟ ਕੌਮ ਸਾਈਟ ਉੱਪਰ ਆਪਣੀਆਂ ਸੇਵਾਵਾਂ ਦੇ ਲਈ ਹੋਰ ਬਹੁਤ ਵਿਅਕਤੀ ਜਾਂ ਪੇਸ਼ੇਵਰ ਵਿਅਕਤੀ ਆ ਸਕਦੇ ਹਨ ਜਿਵੇਂ ਕਿ ਡਾਕਟਰ ਮਜ਼ਦੂਰ ਆੜ੍ਹਤੀ ਸ਼ੈੱਲਰ ਮਾਲਕ ਅਤੇ ਇਨ੍ਹਾਂ ਦੀ ਲਿਸਟ ਹੋਰ ਵੀ ਹੈ ਜੋ ਕਿ ਸਾਈਟ ਉੱਪਰ ਦੇਖੀ ਜਾ ਸਕਦੀ ਹੈ |
ਜੀ ਹਾਂ, ਜੇਕਰ ਕੋਈ ਕਿਸਾਨ ਖੇਤੀਬਾੜੀ ਦੇ ਨਾਲ ਨਾਲ ਕਰਿਆਨਾ ਸਟੋਰ ਜਾਂ ਕਿਸੇ ਡੇਅਰੀ ਦਾ ਕੰਮ ਕਰਦਾ ਹੈ ਤਾਂ ਉਹ ਆਪਣੀਆਂ ਵਸਤੂਆਂ ਨੂੰ ਇਸ ਸਾਈਟ ਉੱਪਰ ਲਿਸਟ ਕਰ ਸਕਦਾ ਹੈ ਅਤੇ ਉਹ ਵੀ ਰੇਟ ਸਮੇਤ |
ਜੀ ਨਹੀਂ, ਕਿਸਾਨ ਇਸ ਸਾਈਟ ਉੱਪਰ ਸਰਕਾਰ ਵੱਲੋਂ ਪਾਬੰਦੀਸ਼ੁਦਾ ਫ਼ਸਲ ਜਾਂ ਕੋਈ ਹੋਰ ਵਸਤੂ ਨਹੀਂ ਵੇਚ ਸਕਦਾ ਨਾ ਖਰੀਦ ਸਕਦਾ ਹੈ |